ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹੜੇ ਹਰ ਖ਼ਾਲਸਈ ਸਿੱਖ ਨੂੰ ਇਖਤਿਆਰ ਕਰਨੇ ਲਾਜ਼ਮੀ ਹਨ।
ਪੰਜ ਕਕਾਰ ਵਿੱਚ ਸ਼ਾਮਿਲ:
- ਕੇਸ : ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ।
- ਕੰਘਾ: ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ।
- ਕੜਾ : ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ।
- ਕਛਹਿਰਾ: ਦੋ ਮੋਰੀਆਂ ਵਾਲਾ ਕਛਾ
- ਕਿਰਪਾਨ: ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਇਕ ਸਿੱਖ ਦੀ ਪਰਿਭਾਸ਼ਾ ਇਹ ਵੀ ਹੋ ਸਕਦੀ ਹੈ। ਸਿੱਖ ਕਿਸੇ ਦੇ ਘਰ ਪੈਦਾ ਨਹੀਂ ਹੁੰਦਾ ਸਿੱਖ ਬਣਨਾ ਪੈਂਦਾ ਏ। ਇਹ ਜਰੂਰੀ ਨਹੀਂ ਕਿ ਸਿੱਖ ਦੇ ਘਰ ਪੈਦਾ ਹੋਣ ਵਾਲਾ ਵੀ ਸਿੱਖ ਹੀ ਹੋਏਗਾ। ਸਿੱਖ ਵਿਰਲੇ ਸੀ, ਵਿਰਲੇ ਹਨ ਤੇ ਵਿਰਲੇ ਹੀ ਹੋਣਗੇ।
टिप्पणियाँ
एक टिप्पणी भेजें