ਸਿੱਖ ਪੰਥ ਦੀ ਮੁੜਲੀ ਜਾਨਕਾਰੀ ਭਾਗ ੨

ਸਿੱਖ ਪੰਥ ਦੀ ਮੁੜਲੀ ਜਾਨਕਾਰੀ ਭਾਗ ੨ 


ਚਾਰ ਸਾਹਿਬਜਾਦੇ -


It



  1. ਬਾਬਾ ਅਜੀਤ ਸਿੰਘ ਜੀ 
  2.  ਬਾਬਾ ਜੁਝਾਰ ਸਿੰਘ ਜੀ 
  3. ਬਾਬਾ ਜੋਰਾਵਰ ਸਿੰਘ ਜੀ 
  4. ਬਾਬਾ ਫਤਿਹ ਸਿੰਘ ਜੀ

ਪੰਜ ਪਿਆਰੇ -

ਪੰਜ ਪਿਆਰੇ ਉਹ ਪਹਿਲੇ ਪੰਜ ਵਿਅਕਤੀ ਸੀ ਜਿਹਨਾਂ ਨੂੰ ਦਸ਼ਵੇ ਪਾਤਸ਼ਾਹ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਨੇ  ਸੰਨ ੧੬੯੯ ਈ. ਦੇ ਵਿਸਾਖੀ ਵਾਲੇ ਦਿਨ ਅੰਮਿ੍ਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰਖੀ ਸੀ । ਬਾਅਦ ਵਿੱਚ ਇਹਨਾਂ ਪੰਜ ਪਿਆਰੀਆਂ ਤੋ ਅੰਮਿ੍ਤ ਛਕਿਆ ਅਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਖਾਲਸੇ ਹੋਣ ਦਾ ਮਾਣ ਬਖਸ਼ਿਦੇਆ ਕਿਹਾ ਕਿ ਇਹਨਾਂ ਦਾ ਹੁਕੁਮ ਮੈਨੂ ਸਦਾ ਪਰਵਾਨ ਹੋਵੇਗਾ ।

ਪੰਜ ਪਿਆਰੇ -
  1. ਭਾਈ ਦਇਆ ਸਿੰਘ ਜੀ
  2. ਭਾਈ ਧਰਮ ਸਿੰਘ ਜੀ 
  3. ਭਾਈ ਹਿੰਮਤ ਸਿੰਘ ਜੀ 
  4. ਭਾਈ ਮੋਹਕਮ ਸਿੰਘ ਜੀ 
  5. ਭਾਈ ਸਾਹਿਬ ਸਿੰਘ ਜੀ



 

ਪੰਜ ਪਿਆਰਿਆਂ ਦਾ ਇਤਿਹਾਸ- 
ਗੁਰੂ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕਰਨੀ ਸੀ ਤਾਂ ਸਿਖਾਂ ਦੀ ਪਰਖ ਵਾਸਤੇ ਪੰਜ ਸਿਰ ਮੰਗੇ ਗਏ । ਫਿਰ ਸੰਗਤ ਚੋਂ ਇਕ ਇਕ ਕਰਕੇ ਪਂਜ ਸਿੱਖ  ਆਏ । ਉਸ ਤੋਂ ਬਾਅਦ ਖੰਡੇ ਬਾਟੇ ਦੀ ਪਹੁਲ ਸ਼ੁਰੂ ਕੀਤੀ ਜਿਸ ਦਾ ਨਾਂ ਅੰਮਿ੍ਤ ਛਕਣਾ ਪੈ ਗਿਆ ।ਇਹਨਾਂ ਪੰਜ ਸਿੱਖਾ ਨੂੰ,ਜਿਹਨਾਂ ਨੇ ਸਿਰ ਦਿਤੇ , ਸਬ ਤੋਂ ਪਹਿਲਾਂ ਅੰਮਿ੍ਤ ਦੀ ਦਾਤ ਪ੍ਰਾਪਤ ਹੋਈ। ਦਸ਼ਮ ਪਾਤਸ਼ਾਹ ਨੇ ਇਹਨਾ ਨੂੰ ਪੰਜ ਪਿਆਰਿਆਂ ਦੀ ਪਦਵੀ ਦੇ ਨਾਲ ਨਿਵਾਜਿਆ ।ਇਹਨਾਂ ਪੰਜ ਪਿਆਰਿਆਂ ਵਿਚਕਾਰ, ਗੁਰੂ ਜੀ ਖੁਦ ਹਾਜਰ ਨਾਜਰ ਸਮਜਿਆ ਜਾਂਦਾ ਹੈ ।

ਪੰਜ ਪਿਆਰਿਆਂ ਦੀ ਵਿਸੇਸ਼ ਭੁਮਿਕਾ -                                    
ਇਨਾਂ ਪੰਜ ਪਿਆਰਿਆਂ ਨੇ ਬਾਕੀ ਸਿੱਖਾਂ ਨੂੰ ਜਿਹਨਾਂ ਨੇ ਖੰਡੇ ਦੀ ਪਹੁਲ ਪਾ੍ਪਤ ਕਰਨ ਦੀ ਯਾਚਨਾ ਕੀਤੀ ਨੂੰ ਪਹੁਲ ਦਿੱਤੀ । ਜਿਹਨਾਂ ਨੇ ਪਹੁਲ ਲਈ ਸੀ ਉਹਨਾਂ ਨੇ ਕਈ ਜਥਿਆਂ ਵਿਚ ਦੂਰ-ਦੁਰਾਡੇ ਜਾ ਕੇ ਸਿੱਖਾ ਨੂੰ ਖੰਡੇ ਦੀ ਪਹੁਲ ਦਿਤੀ ।

ਪੰਜ ਕਕਾਰ-                                                                     ਪੰਜ ਕਕਾਰ ਸਿੱਖ ਧਰਮ ਵਿੱਚ ਬਹੁਤ ਮਹਤਵਪੁਰਨ ਹਨ। ਗੁਰੂ ਸਾਹਿਬ ਨੇ ਅੰਮਿ੍ਤ ਛਕਾ ਕੇ  ਪੰਜ ਕਕਾਰ ਬਖਸੇ ।
੧. ਕੇਸ 
੨. ਕੰਘਾ
੩. ਕੜਾ
੪. ਕਿ੍ਰਪਾਨ
੫. ਕਛਿਹਰਾ 

               



टिप्पणियाँ